ਗੁਪਤਤਾ ਨੀਤੀ

ਆਖ਼ਰੀ ਤਰੀਕਬੱਧ: [13/6/2025]

1. ਜਾਣ-ਪਛਾਣ

ਐੱਮ ਕੇ ਜੀ (“ਕੰਪਨੀ”, “ਅਸੀਂ”, “ਸਾਡਾ”, “ਸਾਨੂੰ”) ਵਿਖੇ ਜੀ ਆਇਆਂ ਨੂੰ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਅਤੇ ਤੁਹਾਡੀ ਗੁਪਤਤਾ ਦੇ ਅਧਿਕਾਰ ਦੀ ਰੱਖਿਆ ਲਈ ਵਚਨਬੱਧ ਹਾਂ। ਇਹ ਗੁਪਤਤਾ ਨੀਤੀ ਦੱਸਦੀ ਹੈ ਕਿ ਜਦੋਂ ਤੁਸੀਂ ਸਾਡੀ ਵੈੱਬਸਾਈਟ www.mkgverse.com ‘ਤੇ ਜਾਂਦੇ ਹੋ ਤਾਂ ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਇਕੱਠਾ ਕਰਦੇ ਹਾਂ, ਵਰਤਦੇ ਹਾਂ, ਖ਼ੁਲਾਸਾ ਕਰਦੇ ਹਾਂ ਅਤੇ ਸੁਰੱਖਿਅਤ ਕਰਦੇ ਹਾਂ, ਜਿਸ ਵਿੱਚ ਕੋਈ ਹੋਰ ਮੀਡੀਆ ਫਾਰਮ, ਮੀਡੀਆ ਚੈਨਲ, ਮੋਬਾਈਲ ਵੈੱਬਸਾਈਟ, ਜਾਂ ਇਸ ਨਾਲ਼ ਸਬੰਧਤ ਜਾਂ ਜੁੜਿਆ ਮੋਬਾਈਲ ਐਪਲੀਕੇਸ਼ਨ (ਸਮੂਹਿਕ ਤੌਰ ‘ਤੇ, “ਸਾਈਟ”) ਸ਼ਾਮਲ ਹੈ।


2. ਸਾਡੇ ਵੱਲੋਂ ਇਕੱਠੀ ਕੀਤੀ ਜਾਣ ਵਾਲ਼ੀ ਜਾਣਕਾਰੀ

ਅਸੀਂ ਤੁਹਾਡੇ ਬਾਰੇ ਜਾਣਕਾਰੀ ਕਈ ਤਰੀਕਿਆਂ ਨਾਲ਼ ਇਕੱਠੀ ਕਰ ਸਕਦੇ ਹਾਂ। ਸਾਈਟ ‘ਤੇ ਅਸੀਂ ਜੋ ਜਾਣਕਾਰੀ ਇਕੱਠੀ ਕਰ ਸਕਦੇ ਹਾਂ ਉਸ ਵਿੱਚ ਸ਼ਾਮਲ ਹਨ:

  • ਨਿੱਜੀ ਡੇਟਾ: ਨਿੱਜੀ ਤੌਰ ‘ਤੇ ਪਛਾਣਨਯੋਗ ਜਾਣਕਾਰੀ, ਜਿਵੇਂ ਕਿ ਤੁਹਾਡਾ ਨਾਮ, ਸ਼ਿਪਿੰਗ ਪਤਾ, ਈ-ਮੇਲ ਪਤਾ, ਰਾਸ਼ਟਰੀ ਪਛਾਣ, ਟੈਲੀਫੋਨ ਨੰਬਰ, ਅਤੇ ਜਨਸੰਖਿਆ ਸੰਬੰਧੀ ਜਾਣਕਾਰੀ, ਜਿਵੇਂ ਕਿ ਤੁਹਾਡੀ ਉਮਰ, ਲਿੰਗ, ਜੱਦੀ ਸ਼ਹਿਰ, ਅਤੇ ਦਿਲਚਸਪੀਆਂ, ਜੋ ਤੁਸੀਂ ਸਵੈਇੱਛਤ ਤੌਰ ‘ਤੇ ਸਾਨੂੰ ਦਿੰਦੇ ਹੋ।

  • ਡੈਰੀਵੇਟਿਵ ਡੇਟਾ: ਸਾਡੇ ਸਰਵਰ ਤੁਹਾਡੇ ਦੁਆਰਾ ਸਾਈਟ ਤੱਕ ਪਹੁੰਚਣ ‘ਤੇ ਆਪਣੇ ਆਪ ਇਕੱਠੀ ਕੀਤੀ ਜਾਣ ਵਾਲ਼ੀ ਜਾਣਕਾਰੀ, ਜਿਵੇਂ ਕਿ ਤੁਹਾਡਾ ਆਈ ਪੀ ਪਤਾ, ਬ੍ਰਾਊਜ਼ਰ ਕਿਸਮ, ਓਪਰੇਟਿੰਗ ਸਿਸਟਮ, ਐਕਸੈਸ ਸਮਾਂ, ਅਤੇ ਉਹ ਪੰਨੇ ਜੋ ਤੁਸੀਂ ਸਾਈਟ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੱਧੇ ਦੇਖੇ ਹਨ।

  • ਵਿੱਤੀ ਡੇਟਾ: ਵਿੱਤੀ ਜਾਣਕਾਰੀ, ਜਿਵੇਂ ਕਿ ਤੁਹਾਡੀ ਭੁਗਤਾਨ ਵਿਧੀ ਨਾਲ਼ ਸਬੰਧਤ ਡੇਟਾ (ਜਿਵੇਂ ਕਿ ਵੈਧ ਕ੍ਰੈਡਿਟ ਕਾਰਡ ਨੰਬਰ, ਕਾਰਡ ਬ੍ਰਾਂਡ, ਮਿਆਦ ਪੁੱਗਣ ਦੀ ਮਿਤੀ) ਜੋ ਅਸੀਂ ਸਾਈਟ ਤੋਂ ਸੇਵਾਵਾਂ ਖਰੀਦਣ ਵੇਲ਼ੇ ਇਕੱਠਾ ਕਰ ਸਕਦੇ ਹਾਂ।


3. ਤੁਹਾਡੀ ਜਾਣਕਾਰੀ ਦੀ ਵਰਤੋਂ

ਤੁਹਾਡੇ ਬਾਰੇ ਸਹੀ ਜਾਣਕਾਰੀ ਹੋਣ ਨਾਲ਼ ਅਸੀਂ ਤੁਹਾਨੂੰ ਇੱਕ ਸੁਚਾਰੂ, ਕੁਸ਼ਲ ਅਤੇ ਅਨੁਕੂਲਿਤ ਅਨੁਭਵ ਪ੍ਰਦਾਨ ਕਰ ਸਕਦੇ ਹਾਂ। ਖ਼ਾਸ ਤੌਰ ‘ਤੇ, ਅਸੀਂ ਸਾਈਟ ਰਾਹੀਂ ਤੁਹਾਡੇ ਬਾਰੇ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਇਸ ਲਈ ਕਰ ਸਕਦੇ ਹਾਂ:

  • ਤੁਹਾਡਾ ਖ਼ਾਤਾ ਬਣਾਉਣ ਅਤੇ ਪ੍ਰਬੰਧਿਤ ਕਰਨ ਲਈ।
  • ਤੁਹਾਡੇ ਲੈਣ-ਦੇਣ ਦੀ ਪ੍ਰਕਿਰਿਆ ਕਰਨ ਅਤੇ ਤੁਹਾਨੂੰ ਸੰਬੰਧਿਤ ਜਾਣਕਾਰੀ ਭੇਜਣ ਲਈ।
  • ਸਾਡੀ ਵੈੱਬਸਾਈਟ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ।
  • ਤੁਹਾਨੂੰ ਤਕਨੀਕੀ ਨੋਟਿਸ, ਤਰੀਕਬੱਧ, ਸੁਰੱਖਿਆ ਚੇਤਾਵਨੀਆਂ ਅਤੇ ਸਹਾਇਤਾ ਸੁਨੇਹੇ ਭੇਜਣ ਲਈ।.
  • ਤੁਹਾਡੀਆਂ ਟਿੱਪਣੀਆਂ, ਸਵਾਲਾਂ ਅਤੇ ਗਾਹਕ ਸੇਵਾ ਬੇਨਤੀਆਂ ਦੇ ਜਵਾਬ ਦੇਣ ਲਈ।
  • ਸਾਈਟ ਨਾਲ਼ ਆਪਣੇ ਤਜ਼ਰਬੇ ਨੂੰ ਬਿਹਤਰ ਬਣਾਉਣ ਅਤੇ ਰੁਝਾਨਾਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਕਰਨ ਲਈ।


4. ਤੁਹਾਡੀ ਜਾਣਕਾਰੀ ਦਾ ਖ਼ੁਲਾਸਾ

ਅਸੀਂ ਕੁਝ ਖ਼ਾਸ ਸਥਿਤੀਆਂ ਵਿੱਚ ਤੁਹਾਡੇ ਬਾਰੇ ਇਕੱਠੀ ਕੀਤੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ। ਤੁਹਾਡੀ ਜਾਣਕਾਰੀ ਦਾ ਖ਼ੁਲਾਸਾ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:

  • ਕਾਨੂੰਨ ਦੁਆਰਾ ਜਾਂ ਅਧਿਕਾਰਾਂ ਦੀ ਰੱਖਿਆ ਲਈ: ਜੇਕਰ ਸਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਜਾਣਕਾਰੀ ਦਾ ਜਾਰੀ ਹੋਣਾ ਕਾਨੂੰਨੀ ਪ੍ਰਕਿਰਿਆ ਦਾ ਜਵਾਬ ਦੇਣ, ਸਾਡੀਆਂ ਨੀਤੀਆਂ ਦੀਆਂ ਸੰਭਾਵੀ ਉਲੰਘਣਾਵਾਂ ਦੀ ਜਾਂਚ ਕਰਨ ਜਾਂ ਹੱਲ ਕਰਨ ਲਈ, ਜਾਂ ਦੂਜਿਆਂ ਦੇ ਅਧਿਕਾਰਾਂ, ਜਾਇਦਾਦ ਅਤੇ ਸੁਰੱਖਿਆ ਦੀ ਰੱਖਿਆ ਲਈ ਜ਼ਰੂਰੀ ਹੈ।

  • ਤੀਜੀ-ਧਿਰ ਸੇਵਾ ਪ੍ਰਦਾਤਾ: ਅਸੀਂ ਤੁਹਾਡੀ ਜਾਣਕਾਰੀ ਤੀਜੀਆਂ ਧਿਰਾਂ ਨਾਲ਼ ਸਾਂਝੀ ਕਰ ਸਕਦੇ ਹਾਂ ਜੋ ਸਾਡੇ ਲਈ ਜਾਂ ਸਾਡੀ ਤਰਫੋਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚ ਭੁਗਤਾਨ ਪ੍ਰਕਿਰਿਆ, ਡੇਟਾ ਵਿਸ਼ਲੇਸ਼ਣ, ਈਮੇਲ ਡਿਲੀਵਰੀ, ਹੋਸਟਿੰਗ ਸੇਵਾਵਾਂ, ਗਾਹਕ ਸੇਵਾ ਅਤੇ ਮਾਰਕੀਟਿੰਗ ਸਹਾਇਤਾ ਮੌਜੂਦ ਹੈ।


5. ਟਰੈਕਿੰਗ ਤਕਨੀਕਾਂ

ਅਸੀਂ ਸਾਈਟ ਨੂੰ ਅਨੁਕੂਲਿਤ ਕਰਨ ਅਤੇ ਤੁਹਾਡੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਸਾਈਟ ‘ਤੇ ਕੂਕੀਜ਼, ਵੈੱਬ ਬੀਕਨ, ਟਰੈਕਿੰਗ ਪਿਕਸਲ ਅਤੇ ਹੋਰ ਟਰੈਕਿੰਗ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ।


6. ਡੇਟਾ ਸੁਰੱਖਿਆ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਵਿੱਚ ਮਦਦ ਲਈ ਪ੍ਰਸ਼ਾਸਕੀ, ਤਕਨੀਕੀ ਅਤੇ ਭੌਤਿਕ ਸੁਰੱਖਿਆ ਉਪਾਵਾਂ ਦੀ ਵਰਤੋਂ ਕਰਦੇ ਹਾਂ। ਜਦੋਂ ਕਿ ਅਸੀਂ ਤੁਹਾਡੇ ਦੁਆਰਾ ਸਾਨੂੰ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਕਰਨ ਲਈ ਵਾਜਬ ਕਦਮ ਚੁੱਕੇ ਹਨ, ਕਿਰਪਾ ਕਰਕੇ ਧਿਆਨ ਰੱਖੋ ਕਿ ਕੋਈ ਵੀ ਸੁਰੱਖਿਆ ਉਪਾਅ ਸੰਪੂਰਨ ਜਾਂ ਅਭੇਦ ਨਹੀਂ ਹੁੰਦਾ।


7. ਤੁਹਾਡੇ ਡੇਟਾ ਸੁਰੱਖਿਆ ਅਧਿਕਾਰ

ਤੁਹਾਡੇ ਸਥਾਨ ਦੇ ਆਧਾਰ ‘ਤੇ, ਤੁਹਾਡੇ ਕੋਲ ਤੁਹਾਡੇ ਨਿੱਜੀ ਡੇਟਾ ਸੰਬੰਧੀ ਹੇਠ ਲਿਖੇ ਅਧਿਕਾਰ ਹੋ ਸਕਦੇ ਹਨ:

  • ਪਹੁੰਚ ਦਾ ਅਧਿਕਾਰ – ਤੁਹਾਡੇ ਕੋਲ਼ ਆਪਣੇ ਨਿੱਜੀ ਡੇਟਾ ਦੀਆਂ ਕਾਪੀਆਂ ਦੀ ਬੇਨਤੀ ਕਰਨ ਦਾ ਅਧਿਕਾਰ ਹੈ।

  • ਸੁਧਾਰ ਦਾ ਅਧਿਕਾਰ – ਤੁਹਾਨੂੰ ਇਹ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਕਿਸੇ ਵੀ ਜਾਣਕਾਰੀ ਨੂੰ ਠੀਕ ਕਰੀਏ ਜੋ ਤੁਹਾਨੂੰ ਗ਼ਲਤ ਲੱਗਦੀ ਹੈ।

  • ਮਿਟਾਉਣ ਦਾ ਅਧਿਕਾਰ – ਤੁਹਾਨੂੰ ਇਹ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਕੁਝ ਸ਼ਰਤਾਂ ਅਧੀਨ ਤੁਹਾਡਾ ਨਿੱਜੀ ਡੇਟਾ ਮਿਟਾਈਏ।

  • ਪ੍ਰੋਸੈਸਿੰਗ ਨੂੰ ਸੀਮਤ ਕਰਨ ਦਾ ਅਧਿਕਾਰ – ਤੁਹਾਨੂੰ ਇਹ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਕੁਝ ਸ਼ਰਤਾਂ ਅਧੀਨ ਤੁਹਾਡੇ ਨਿੱਜੀ ਡੇਟਾ ਦੀ ਪ੍ਰੋਸੈਸਿੰਗ ਨੂੰ ਸੀਮਤ ਕਰੀਏ।

  • ਪ੍ਰੋਸੈਸਿੰਗ ‘ਤੇ ਇਤਰਾਜ਼ ਕਰਨ ਦਾ ਅਧਿਕਾਰ – ਤੁਹਾਨੂੰ ਕੁਝ ਸ਼ਰਤਾਂ ਅਧੀਨ, ਤੁਹਾਡੇ ਨਿੱਜੀ ਡੇਟਾ ਦੀ ਸਾਡੀ ਪ੍ਰੋਸੈਸਿੰਗ ‘ਤੇ ਇਤਰਾਜ਼ ਕਰਨ ਦਾ ਅਧਿਕਾਰ ਹੈ।
  • ਡੇਟਾ ਪੋਰਟੇਬਿਲਟੀ ਦਾ ਅਧਿਕਾਰ – ਤੁਹਾਨੂੰ ਇਹ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਉਹ ਡੇਟਾ ਕਿਸੇ ਹੋਰ ਸੰਸਥਾ ਨੂੰ ਭੇਜੀਏ ਜੋ ਅਸੀਂ ਇਕੱਠਾ ਕੀਤਾ ਹੈ, ਜਾਂ ਸਿੱਧਾ ਤੁਹਾਡੇ ਕੋਲ਼ ਭੇਜੀਏ।

Scroll to Top